Please give us feedback and help us improve. Take our quick survey.
ਸੰਦ ਸੰਦ
resource name

ਸਕ੍ਰੈਚ (SCRATCH)

Affordances:
MULTIMODAL COLLABORATION ADAPTABILITY
ਵੈਬਸਾਈਟ ਲਿੰਕ ਵੈਬਸਾਈਟ ਲਿੰਕ - https://scratch.mit.edu/
ਵਿਸ਼ਾ ਗਿਆਨ-ਖੇਤਰ ਵਿਸ਼ਾ ਗਿਆਨ-ਖੇਤਰ : ਬਹੁ ਵਿਸ਼ੇ
ਜਮਾਤ ਪੱਧਰ ਜਮਾਤ ਪੱਧਰ : K-12
ਪਾਠਕ੍ਰਮ ਦੀ ਇਕਸਾਰਤਾ ਪਾਠਕ੍ਰਮ ਦੀ ਇਕਸਾਰਤਾ : ਇਕਸਾਰ ਕੀਤਾ ਜਾ ਸਕਦਾ ਹੈ
ਭਾਸ਼ਾ ਸਮਰਥਨ ਭਾਸ਼ਾ ਸਮਰਥਨ : ਅੰਗਰੇਜ਼ੀ
ਜੰਤਰ ਅਨੁਕੂਲਤਾ ਜੰਤਰ ਅਨੁਕੂਲਤਾ : ਡੈਸਕਟਾਪ, ਟੈਬਲੇਟ
 ਆਫਲਾਈਨ ਪਹੁੰਚ ਆਫਲਾਈਨ ਪਹੁੰਚ : ਹਾਂ (ਐਪ ਰਾਹੀਂ)
OS ਅਨੁਕੂਲਤਾ OS ਅਨੁਕੂਲਤਾ : ਐਂਡਰਾਇਡ, ਲੀਨਕਸ, ਆਈਓਐਸ, ਵਿੰਡੋਜ਼
ਪਹੁੰਚਯੋਗਤਾ ਪਹੁੰਚਯੋਗਤਾ : ਸਕ੍ਰੀਨ ਰੀਡਰ, ਕੀਬੋਰਡ ਨੈਵੀਗੇਸ਼ਨ ਆਦਿ ਵਿਸ਼ੇਸ਼ਤਾਵਾਂ ਉਪਲਬਧ ਨਹੀਂ ਹਨ
ਲਾਇਸੈਂਸ ਲਾਇਸੈਂਸ : CC-BY-SA-2.0
ਵਿਸ਼ੇ ਵਿਸ਼ੇ : ਰਚਨਾਤਮਕਤਾ , 21 ਵੀਂ ਸਦੀ ਦੇ ਹੁਨਰ , ਕੰਪਿਊਟੇਸ਼ਨਲ ਸੋਚ , ਸਹਿਯੋਗ , ਪ੍ਰੋਗਰਾਮਿੰਗ
ਕਿਊਰੇਟਰ ਕਿਊਰੇਟਰ : ਸਦਾਕਤ ਮੁੱਲਾ, ਦੀਕਸ਼ਾ ਰੀਹਲ, ਅਰੁਸ਼ੀ ਬੰਸਲ
ਕਿਊਰੇਸ਼ਨ ਦੀ ਮਿਤੀ : 30 July 2020
This curation is also available in : Hindi , English , Telegu , Tamil ,

ਸਕ੍ਰੈਚ ਇੱਕ ਬਲਾਕ ਅਧਾਰਤ ਵਿਜ਼ੂਅਲ ਪ੍ਰੋਗਰਾਮਿੰਗ ਭਾਸ਼ਾ ਵਾਤਾਵਰਣ ਹੈ ਜੋ ਐਮਆਈਟੀ ਮੀਡੀਆ ਲੈਬ, ਐਮਆਈਟੀ ਯੂਐਸਏ ਵਿੱਚ ਲਾਈਫਲੌਂਗ ਕਿੰਡਰਗਾਰਡਨ ਸਮੂਹ ਦੁਆਰਾ ਤਿਆਰ ਕੀਤਾ ਗਿਆ ਹੈ। ਅਜੋਕੇ ਸਮੇਂ ਵਿਚ ਜਦੋਂ ਕੰਪਿਊਟਰ ਦੀ ਸਾਖਰਤਾ ਅਤੇ ਪ੍ਰੋਗ੍ਰਾਮਿੰਗ ਹੁਨਰ ਬਹੁਤ ਜ਼ਰੂਰੀ ਹੋ ਗਏ ਹਨ, ਸਕ੍ਰੈਚ ਐਲੀਮੈਂਟਰੀ ਸਕੂਲ ਤੋਂ ਕਾਲਜ ਤਕ ਹਰ ਕਿਸੇ ਨੂੰ ਮਜ਼ੇਦਾਰ ਤਰੀਕੇ ਨਾਲ ਕੋਡਿੰਗ ਸਿੱਖਣ ਦਾ ਵਾਤਾਵਰਣ ਪ੍ਰਦਾਨ ਕਰਦਾ ਹੈ।ਵਧੇਰੇ ਅਕਸਰ ਕੋਡਿੰਗ ਸਿੱਖਣ ਲਈ ਇੱਕ ਪ੍ਰੋਗਰਾਮਿੰਗ ਭਾਸ਼ਾ ਦੇ ਸੰਟੈਕਸ ਨੂੰ ਸਿੱਖਣ ਲਈ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਹਾਲਾਂਕਿ, ਕੋਡਿੰਗ ਸਿੱਖਣ ਦਾ ਇਹ ਸਭ ਤੋਂ ਵਧੀਆ ਤਰੀਕਾ ਨਹੀਂ ਹੈ। ਕੋਡਿੰਗ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਸਾਰਥਕ ਨਤੀਜੇ ਪ੍ਰਦਾਨ ਕਰਨ ਲਈ ਤਰਕ ਦੇ ਅਧਾਰ ਤੇ ਨਿਰਦੇਸ਼ਾਂ ਦਾ ਸੈੱਟ ਸਿਰਜਿਆ ਜਾਂਦਾ ਹੈ। ਇਸ ਵਿੱਚ ਤਰਕ, ਅਰਥ ਸ਼ਾਸਤਰ ਅਤੇ ਪ੍ਰਕਿਰਿਆ, ਸੰਟੈਕਸ ਨਾਲੋਂ ਵੱਧ ਮਹੱਤਵ ਰਖਦੇ ਹਨ। ਇਹ ਸਮਝ ਰਖਦੇ ਹੋਏ, ਕੋਡਿੰਗ ਗ੍ਰਾਫਿਕਲ ਅਤੇ ਲਾਜ਼ੀਕਲ ਬਣਾ ਕੇ - ਆਮ ਭਾਸ਼ਾ ਵਿੱਚ ਲਿਖੇ ਗਏ ਨਿਰਦੇਸ਼ਾਂ ਨੂੰ ਬਲੌਕ ਸਵਰੂਪ ਵਿੱਚ ਡਰੈਗ ਅਤੇ ਡ੍ਰੌਪ ਦੀ ਸਹੂਲਿਅਤ ਦੇ ਕੇ, ਸਕ੍ਰੈਚ ਪ੍ਰੋਗ੍ਰਾਮਿੰਗ ਦੇ ਮਹੱਤਵਪੂਰਣ ਲਾਭਾਂ ਜਿਵੇਂ ਕਿ ਰਚਨਾਤਮਕਤਾ, ਕਲਪਨਾ, ਸਮੱਸਿਆ ਨੂੰ ਹੱਲ ਕਰਨ, ਡੀਬੱਗਿੰਗ ਅਤੇ ਪ੍ਰਾਜੈਕਟ ਬਣਾਉਣ ਦੀ ਯੋਗਤਾ ਤੇ ਧਿਆਨ ਕੇਂਦ੍ਰਤ ਰੱਖਦਾ ਹੈ।

ਇੱਕ ਸਧਾਰਣ ਅਤੇ ਅਨੁਭਵੀ ਵਾਤਾਵਰਣ ਦੁਆਰਾ, ਜਿਸਦੀ ਵਰਤੋਂ ਡੈਸਕਟੌਪ ਅਤੇ ਟੈਬਲੇਟ ਉਪਕਰਣਾਂ ਦੁਆਰਾ ਆਨਲਾਈਨ ਅਤੇ ਆਫਲਾਈਨ ਕੀਤੀ ਜਾ ਸਕਦੀ ਹੈ, ਸਕ੍ਰੈਚ ਇੱਕ ਡਿਜੀਟਲ ਮਾਈਕਰੋ-ਵਰਲਡ ਪ੍ਰਦਾਨ ਕਰਦਾ ਹੈ ਜਿੱਥੇ ਕਲਪਨਾ ਹੀ ਹੱਦ ਹੈ! ਅਸੀਂ ਇੱਕ ਉਡਦਾ ਕਿਰਦਾਰ , ਕਲਾਕਾਰੀ , ਗਣਿਤ ਦੀ ਖੇਡ, ਵਿਗਿਆਨ ਬੁਝਾਰਤ, ਐਨੀਮੇਟਡ ਕਹਾਣੀ ਜਾਂ ਇਥੋਂ ਤਕ ਕਿ ਸੁਪਨੇ ਦੀ ਦੁਨੀਆਂ ਵੀ ਬਣਾ ਸਕਦੇ ਹਾਂ। ਅਰਥਾਤ, ਸਕ੍ਰੈਚ ਦੀ ਸਿਰਜਣਾਤਮਕ ਤੌਰ 'ਤੇ ਕਿਸੇ ਵੀ ਵਿਸ਼ੇ ਦੀ ਸਿਖਲਾਈ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ। ਸਕ੍ਰੈਚ ਸਿਖਿਆਰਥੀਆਂ ਨੂੰ "ਸਿਰਜਣਾਤਮਕ ਸੋਚਣ, ਯੋਜਨਾਬੱਧ ਤਰੀਕੇ ਨਾਲ ਤਰਕ ਕਰਨ, ਅਤੇ ਸਹਿਕਾਰਤਾ ਨਾਲ ਕੰਮ ਕਰਨ - 21 ਵੀਂ ਸਦੀ ਦੇ ਜੀਵਨ ਲਈ ਜ਼ਰੂਰੀ ਹੁਨਰ" ਦੇ ਯੋਗ ਬਣਾਉਂਦਾ ਹੈ।

ਇਸ ਤੋਂ ਇਲਾਵਾ, ਸਕ੍ਰੈਚਐਡ ਕਰਕੇ , ਅਧਿਆਪਕਾਂ ਅਤੇ ਸਿੱਖਿਅਕਾਂ ਦਾ ਇੱਕ ਸਮਰਪਿਤ ਆਨਲਾਈਨ ਸਮਾਜ ਵੀ ਹੈ ਜਿੱਥੇ ਸਕ੍ਰੈਚ ਨੂੰ ਅਧਿਆਪਨ ਵਿੱਚ ਕਿਵੇਂ ਵਰਤਿਆ ਜਾਵੇ, ਕਲਾਸਰੂਮ ਦੇ ਅਭਿਆਸਾਂ 'ਚ ਕਿਵੇਂ ਸ਼ਾਮਲ ਕੀਤਾ ਜਾਵੇ, ਵਸੀਲੇ ਵਟਾਂਦਰੇ, ਅਤੇ ਹੋਰ ਪ੍ਰਸ਼ਨਾਂ ਬਾਰੇ ਚਰਚਾ ਕੀਤੀ ਜਾਂਦੀ ਹੈ। ਇਸ ਫੋਰਮ ਤੇ ਦੁਨੀਆ ਦੇ ਵੱਖ-ਵੱਖ ਹਿਸਿਆਂ ਤੋਂ ਅਧਿਆਪਕਾਂ ਅਤੇ ਸਿੱਖਿਅਕਾਂ ਨੇ ਸਕ੍ਰੈਚ ਦੀ ਵਰਤੋਂ ਕਰਿਦਆਂ ਅਧਿਆਪਨ ਅਤੇ ਸਿਖਲਾਈ ਲਈ ਵਿਕਸਤ ਕੀਤੀਆਂ ਹਜ਼ਾਰਾਂ ਗਤੀਵਿਧੀਆਂ ਵੀ ਸਾਂਝੀਆਂ ਕੀਤੀਆਂ ਹਨ। ਅਧਿਆਪਕ ਗਣਿਤ ਵਿੱਚ ਪਾਠਕ੍ਰਮ ਦੇ ਕਈ ਵਿਸ਼ਿਆਂ ਦੀ ਵਿਆਖਿਆ ਕਰਨ ਲਈ, ਸਮਾਜਿਕ ਵਿਗਿਆਨ, ਭਾਸ਼ਾ ਅਤੇ ਸੰਗੀਤ ਸਿੱਖਾਉਣ ਲਈ ਵੀ ਇਸ ਦੀ ਵਰਤੋਂ ਕਰਦੇ ਹਨ। ਕੁਝ ਅਧਿਆਪਕ ਐਚਟੀਐਮਐਲ, ਪਾਈਥਨ ਅਤੇ ਜਾਵਾ ਵਰਗੀਆਂ ਐਡਵਾਂਸਡ ਪ੍ਰੋਗ੍ਰਾਮਿੰਗ ਭਾਸ਼ਾਵਾਂ ਨੂੰ ਸਿਖਾਉਣ ਤੋਂ ਪਹਿਲਾਂ ਇਸ ਨੂੰ ਇੱਕ ਸ਼ੁਰੂਆਤੀ ਕਦਮ ਵਜੋਂ ਵੀ ਵਰਤਦੇ ਹਨ। ਇਸ ਲਈ, ਜਦੋਂ ਛੋਟੇ ਵਿਦਿਆਰਥੀ ਕੋਡਿੰਗ ਕਰਦੇ ਹਨ ਅਤੇ ਆਪਣੇ ਐਪਸ ਅਤੇ ਐਨੀਮੇਸ਼ਨ ਬਣਾਉਂਦੇ ਹਨ ਤਾਂ ਉਹ ਸਮਝਦੇ ਹਨ ਕਿ ਕੰਪਿਊਟਰ ਅਤੇ ਮਸ਼ੀਨਾਂ ਕਿਵੇਂ ਕੰਮ ਕਰਦੀਆਂ ਹਨ । ਅਜਿਹੀ ਮੈਟਾ-ਬੋਧ ਸਮਝ ਹੋਣ ਨਾਲ ਵਿਦਿਆਰਥੀਆਂ ਨੂੰ ਪ੍ਰਮਾਣਿਕ ਤਰੀਕੇ ਨਾਲ ਡਿਜੀਟਲ ਸਾਖਰਤਾ ਸਿੱਖਣ ਵਿਚ ਸਹਾਇਤਾ ਮਿਲਦੀ ਹੈ।

ਇੱਕ ਸਧਾਰਨ ਉਪਭੋਗਤਾ ਇੰਟਰਫੇਸ ਦੇ ਨਾਲ ਸਕ੍ਰੈਚ ਵੀਡੀਓ ਟਿਊਟੋਰੀਅਲ ਨੂੰ ਸਮਝਣ ਵਿੱਚ ਅਸਾਨੀ ਵੀ ਦਿੰਦਾ ਹੈ ਜਿਨ੍ਹਾਂ ਨੂੰ ਸਕ੍ਰੈਚ ਸਟੂਡੀਓ ਤੇ ਕੋਡਿੰਗ ਕਰਦੇ ਦੌਰਾਨ ਵੀ ਵੇਖਿਆ ਜਾ ਸਕਦਾ ਹੈ। ਇਸ ਲਈ ਸਕ੍ਰੈਚ ਦੀ ਵਰਤੋਂ ਕਰਨ ਲਈ ਦਾਖਲਾ ਬਿੰਦੂ ਬਹੁਤ ਘੱਟ ਹੈ - ਕਿਸੇ ਨੂੰ ਸਿਰਫ ਮੁੱਢਲੇ ਕੰਪਿਊਟਰ ਕਾਰਜਾਂ ਬਾਰੇ ਜਾਣਨ ਦੀ ਜ਼ਰੂਰਤ ਹੈ। ਸਕ੍ਰੈਚ ਯੂਜਰ ਇੰਟਰਫੇਸ 40 ਤੋਂ ਵੱਧ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਵਿਸ਼ਵ ਭਰ ਦੇ ਵਿਦਿਅਕ ਸਮੂਹਾਂ ਦੁਆਰਾ ਇਸਦੀ ਵਰਤੋਂ ਕੀਤੀ ਜਾ ਰਹੀ ਹੈ।

ਕਿਰਿਆਸ਼ੀਲ ਗਿਆਨ ਬਣਾਉਣਾ: ਸਕ੍ਰੈਚ 'ਚ ਕੰਮ ਕਰਨ ਲਈ ਸਿਖਿਆਰਥੀਆਂ ਨੂੰ ਚੀਜ਼ਾਂ ਨੂੰ ਸਰਗਰਮੀ ਨਾਲ ਕਰਨਾ ਪੈਂਦਾ ਹੈ - ਯੋਜਨਾ ਬਣਾਉਣੀ, ਤਰਕ ਵਿਕਸਿਤ ਕਰਨਾ, ਕੋਡ ਅਤੇ ਡੀਬੱਗ ਕਰਨਾ - ਇਹ ਸਭ ਸਿਖਿਆਰਥੀਆਂ ਨੂੰ ਆਪਣਾ ਗਿਆਨ ਅਤੇ ਸਮਝ ਵਧਾਉਣ ਦੇ ਯੋਗ ਬਣਾਉਂਦੇ ਹਨ।

ਮਲਟੀਮੋਡਲ ਅਰਥ: ਸਕ੍ਰੈਚ ਸਮੱਗਰੀ ਅਤੇ ਵਿਚਾਰਾਂ ਨੂੰ ਕਈ ਰੂਪਾਂ ਜਿਵੇਂ ਗ੍ਰਾਫਿਕਸ, ਐਨੀਮੇਸ਼ਨ, ਇੰਟਰੈਕਟਿਵ ਸਿਮੂਲੇਸ਼ਨ, ਗੇਮ, ਸੰਗੀਤ, ਕਲਾਕਾਰੀ ਦੇ ਕੰਮ ਆਦਿ 'ਚ ਪ੍ਰਗਟ ਕਰਨ ਦੀ ਸਮਰੱਥਤਾ ਰੱਖਦਾ ਹੈ ਜਿਸ ਕਰਕੇ ਮਲਟੀਮੋਡਲ ਨੁਮਾਇੰਦਗੀ ਅਤੇ ਅਪਣੋ-ਅਪਣਾ ਅਰਥ ਬਣਾਉਣਾ ਸੰਭਵ ਹੋ ਪਾਂਦਾ ਹੈ।

ਸਹਿਯੋਗ: ਸਕ੍ਰੈਚ ਨਾਲ ਕੰਮ ਕਰਦੇ ਸਮੇਂ ਸਹਿਯੋਗ ਅਤੇ ਸਾਂਝਾਕਰਣ ਇੱਕ ਮਹੱਤਵਪੂਰਣ ਤੱਤ ਹੈ। ਸਕ੍ਰੈਚ ਵੈਬਸਾਈਟ ਨਾ ਸਿਰਫ ਕੋਡ ਅਤੇ ਸਾਜਣਾ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੀ ਹੈ ਬਲਕਿ ਇਹ ਇੱਕ ਥਾਂ ਵਜੋਂ ਵੀ ਕੰਮ ਕਰਦੀ ਹੈ ਜਿੱਥੇ ਵਿਦਿਆਰਥੀ ਸਹਿਯੋਗ ਨਾਲ ਪ੍ਰੋਜੈਕਟਾਂ ਤੇ ਕੰਮ,ਉਹਨਾਂ ਤੇ ਵਿਚਾਰ-ਵਟਾਂਦਰਾ ਤੇ ਆਪਸ 'ਚ ਉਹਨਾਂ ਨੂੰ ਸਾਂਝਾ ਵੀ ਕਰ ਸਕਦੇ ਹਨ। ਸਕ੍ਰੈਚ ਉਪਭੋਗਤਾਵਾਂ ਨੂੰ ਗ੍ਰਾਫਿਕਸ, ਧੁਨੀ ਅਤੇ ਇੱਥੋਂ ਤੱਕ ਕਿ ਵੱਖ-ਵੱਖ ਪ੍ਰੋਗਰਾਮਾਂ ਸਮੇਤ ਵੱਖੋ ਵੱਖਰੇ ਮੀਡੀਆ ਨੂੰ ਰੀਮਿਕਸ ਕਰਨ 'ਚ ਸਹਾਇਕ ਹੈ ਅਤੇ ਇਸ ਲਈ ਬਹੁਤ ਸਾਰੀਆਂ ਸੰਭਾਵਨਾਵਾਂ ਪ੍ਰਦਾਨ ਕਰਦਾ ਹੈ। ਸਖ਼ਤ ਨੈਤਿਕ ਦਿਸ਼ਾ ਨਿਰਦੇਸ਼ ਦਾ ਪਾਲਨ ਕਰਦੀ ਹੋਈ ਸਕ੍ਰੈਚਐਡ ਬਰਾਦਰੀ , ਅਨੁਭਵ ਤੇ ਸੁਝਾਅ ਸਾਂਝੇ ਕਰਨ ਲਈ ਚਰਚਾ ਮੰਚ ਮੁਹੱਈਆ ਕਰਵਾਉਂਦੀ ਹੈ।

ਪਹੁੰਚਯੋਗਤਾ: ਮੌਜੂਦਾ ਸਮੇਂ 'ਚ ਸਕ੍ਰੈਚ ਸੌਫਟਵੇਅਰ ਘੱਟ ਨਜ਼ਰ ਅਤੇ ਅੰਨ੍ਹੇਪਨ ਅਜਿਹੀਆਂ ਅਸਮਰਥਤਾਵਾਂ ਲਈ ਕੀਬੋਰਡ ਨੈਵੀਗੇਸ਼ਨ ਅਤੇ ਸਕ੍ਰੀਨ ਰੀਡਰ ਦੁਆਰਾ ਸਹਾਇਤਾ ਪ੍ਰਦਾਨ ਕਰਨ ਚ ਅਸਮਰੱਥ ਜਾਪਦਾ ਹੈ। ਅਜਿਹੀਆਂ ਵਿਸ਼ੇਸ਼ਤਾਵਾਂ ਨੂੰ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ, ਸਕ੍ਰੈਚ ਦੀ ਵਰਤੋਂ ਨਾਲ ਪਹੁੰਚਯੋਗ ਪ੍ਰੋਜੈਕਟ ਬਣਾਏ ਜਾ ਸਕਦੇ ਹਨ। ਸਕ੍ਰੈਚ ਦੀ ਵਰਤੋਂ ਨਾਲ ਪਹੁੰਚਯੋਗ ਪ੍ਰਾਜੈਕਟ ਬਣਾਉਣ ਦੇ ਤਰੀਕੇ ਲਈ ਇਹ ਵੀਡੀਓ ਦੇਖੋ।

ਅਨੁਕੂਲਤਾ: ਸਕ੍ਰੈਚ ਉਪਭੋਗਤਾ ਅਨੁਕੂਲ ਹੈ। ਇਸ ਨੂੰ ਭਾਂਤ-ਭਾਂਤ ਦੇ ਵਿਸ਼ੇ ਡੋਮੇਨਾਂ ਵਿੱਚ ਵਰਤਿਆ ਜਾ ਸਕਦਾ ਹੈ। ਇਸ ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਵੀ ਹਨ ਜੋ ਕਲਾਤਮਕ ਅਤੇ ਪ੍ਰਾਜੈਕਟ ਜਿਵੇਂ ਕਿ ਰੀਮਿਕਸਿੰਗ ਅਤੇ ਸਟੂਡੀਓ ਵਿੱਚ ਮਾਡ੍ਰਲੈਰਿਟੀ ਦੀ ਖੁੱਲ੍ਹ ਦਿੰਦੀਆਂ ਹਨ। ਇਸ ਲਈ, ਪ੍ਰੋਜੈਕਟਾਂ ਨੂੰ ਵੱਖਰੇ ਪ੍ਰਸੰਗਾਂ ਦੇ ਅਨੁਸਾਰ ਢਾਲਿਆ ਜਾ ਸਕਦਾ ਹੈ ਅਤੇ ਕੁਝ ਨਵਾਂ ਬਣਾਉਣ ਲਈ ਰੀਮਿਕਸ ਕੀਤਾ ਜਾ ਸਕਦਾ ਹੈ। ਉਦਾਹਰਣ ਦੇ ਲਈ ਇਸ ਪੇਜ ਮਿਸਾਲੀ ਪ੍ਰਾਜੈਕਟ ਥੀਮੈਟਿਕ ਤੌਰ ਤੇ ਆਯੋਜਿਤ ਕੀਤੇ ਗਏ ਹਨ ਜੋ ਦਿਖਾਉਂਦੇ ਹਨ ਕਿ ਕਿਵੇਂ ਸਿੱਖਿਅਕ ਸਕ੍ਰੈਚ ਨੂੰ ਆਪਣੇ ਪ੍ਰਸੰਗ ਅਤੇ ਪਾਠਕ੍ਰਮ ਵਿੱਚ ਢਾਲ ਰਹੇ ਹਨ।

ਬਹੁਤ ਸਾਰੇ ਖੋਜ ਪ੍ਰਕਾਸ਼ਨ ਆਨਲਾਈਨ ਵੀ ਉਪਲਬੱਧ ਹਨ ਜੋ ਕਿ ਸਕ੍ਰੈਚ ਨੂੰ ਵਿਦਿਅਕ ਸੈਟਿੰਗਾਂ ਵਿੱਚ ਕਿਵੇਂ ਵਰਤਿਆ ਜਾ ਰਿਹਾ ਹੈ ਦਰਸ਼ਾਉਂਦੇ ਹਨ।